logo

ਹਲਕਾ ਜਗਰਾਉਂ ਦੇ ਗਿੱਦੜਵਿੰਡੀ ਸਰਕਲ ਦੇ ਵੱਖ-ਵੱਖ ਪਿੰਡਾ ਵਿੱਚ 6 ਮਈ ਨੂੰ ਢਿੱਲੋਂ ਕਰਨੇ ਚੋਣ ਪ੍ਰਚਾਰ- ਕਲੇਰ ਥੋੜੇ ਸਮੇਂ ਵਿੱਚ ਹੀ ਆਪ ਸਰਕਾਰ ਤੋਂ ਲੋਕਾ ਦਾ ਹੋਇਆ ਮੋਹ ਭੰਗ ਕਰਨ ਲੱਗੇ ਘਰ ਵਾਪਸੀ

ਜਗਰਾਉਂ(8 ਮਈ ) ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੇ ਸਰਕਲ ਗਿੱਦੜਵਿੰਡੀ ਦੇ ਪਿੰਡਾ ਪਰਜੀਆ ਬਿਹਾਰੀਪੁਰ ਵਿਖੇ ਮੀਟਿੰਗ ਕਰਦੇ ਸਮੇਂ ਦੱਸਿਆ ਕਿ 6 ਮਈ ਦਿਨ ਸੋਮਵਾਰ ਨੂੰ ਲੋਕ ਸਭਾ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ.ਰਣਜੀਤ ਸਿੰਘ ਢਿੱਲੋਂ ਸਰਕਲ ਗਿੱਦੜਵਿੰਡੀ ਦੇ ਵੱਖ-ਵੱਖ ਪਿੰਡਾ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਮੌਕੇ ਉਹਨਾ ਨੇ ਪਰਜੀਆ ਬਿਹਾਰੀਪੁਰ ਤੋਂ ਨੰਬਰਦਾਰ ਜਸਵੀਰ ਸਿੰਘ ਨੂੰ ਘਰ ਵਾਪਸੀ ਤੇ ਜੀ ਆਇਆ ਆਖਿਆ। ਇਸ ਮੌਕੇ ਹਾਜਰ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਸਤਨਾਮ ਸਿੰਘ, ਜਸਵੀਰ ਸਿੰਘ, ਸਵਰਨਜੀਤ ਕੌਰ ਪੰਚ, ਸੁਰਜੀਤ ਸਿੰਘ ਪੰਚ, ਅਮਰਜੀਤ ਸਿੰਘ ਪੰਚ, ਮਲਕੀਤ ਸਿੰਘ, ਹਰਪਾਲ ਸਿੰਘ, ਜਸਵੀਰ ਸਿੰਘ ਨੰਬਰਦਾਰ, ਪ੍ਰਧਾਨ ਸਰਬਜੀਤ ਸਿੰਘ, ਡਾਕਟਰ ਹੈਪੀ ਤੇ ਹੋਰ ।

5
881 views